ਸਿੱਖਿਆ ਮੰਤਰੀ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਵੱਲੋਂ ਵਿਗਿਆਨਕ ਕਲਪਨਾ ਬਾਰੇ ਲਿਖਿਆ ਨਾਵਲ ਰਿਲੀਜ਼



*ਹੁਨਰ ਦੀ ਕੋਈ ਉਮਰ ਨਹੀਂ ਹੁੰਦੀ: ਪਰਗਟ ਸਿੰਘ*


*ਸਿੱਖਿਆ ਮੰਤਰੀ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਵੱਲੋਂ ਵਿਗਿਆਨਕ ਕਲਪਨਾ ਬਾਰੇ ਲਿਖਿਆ ਨਾਵਲ ਰਿਲੀਜ਼*


ਚੰਡੀਗੜ੍ਹ, 26 ਅਕਤੂਬਰ( ਚਾਨੀ)


ਹੁਨਰ ਦੀ ਕੋਈ ਉਮਰ ਨਹੀਂ ਹੁੰਦੀ।ਇਹ ਇੱਕ ਵਿਅਕਤੀ ਦੇ ਅੰਦਰੋਂ ਪੈਦਾ ਹੁੰਦਾ ਹੈ ਅਤੇ ਸਖ਼ਤ ਮਿਹਨਤ ਨਾਲ ਇਸ ਵਿੱਚ ਨਿਖ਼ਾਰ ਆਉਂਦਾ ਰਹਿੰਦਾ ਹੈ। ਅਜਿਹੀ ਇੱਕ ਮਿਸਾਲ ਖੁਸ਼ੀ ਸ਼ਰਮਾ ਨੇ ਕਾਇਮ ਕੀਤੀ ਹੈ ਜਿਸ ਨੇ ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆਫ਼ ਦਿ ਬਲੂ ਫੀਨਿਕਸ ਨਾਮ ਦੀ ਇੱਕ ਕਿਤਾਬ ਲਿਖੀ ਹੈ।


ਨੌਜਵਾਨ ਲੇਖਿਕਾ, ਖੁਸ਼ੀ ਸ਼ਰਮਾ ਦੁਆਰਾ ਲਿਖੀ ਗਈ ‘ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆੱਫ ਦਾ ਬਲੂ ਫੀਨਿਕਸ’ ਨਾਮ ਦੀ ਕਿਤਾਬ ਅੱਜਇੱਥੇ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਵੱਲੋਂ ਰਿਲੀਜ਼ ਕੀਤੀ ਗਈ।


ਸ ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਬਦਲਾਅ 100 ਸਾਲਾਂ ਵਿੱਚ ਨਹੀਂ ਆਇਆ, ਉਨਾ ਪਿਛਲੇ 15-20 ਸਾਲਾਂ ਵਿੱਚ ਹੋਇਆ।ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਬਹੁਤ ਹੁਨਰਮੰਦ ਹੈ ਜਿਸ ਦੀ ਉਦਾਹਰਨ ਨੌਜਵਾਨ ਲੇਖਿਕਾ ਖੁਸ਼ੀ ਹੈ।


ਖੁਸ਼ੀ ਸ਼ਰਮਾ ਕਾਰਮਲ ਕਾਨਵੈਂਟ ਸਕੂਲ, ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਖੁਸ਼ੀ ਸ਼ਰਮਾ ਸਕੁਐਸ਼ ਵਿੱਚ ਦੋ ਵਾਰ ਰਾਸ਼ਟਰੀ ਮੈਡਲ ਜੇਤੂ ਹੈ। ਉਹ ਇੱਕ ਪਿਆਨੋਵਾਦਕ ਹੈ ਅਤੇ ਇੱਕ ਕੱਥਕ ਡਾਂਸਰ ਵੀ ਹੈ, ਉਸਨੇ ਇਸ ਭਾਰਤੀ ਕਲਾਸੀਕਲ ਨਾਚ ਰੂਪ ਵਿੱਚ ਕੁਝ ਪ੍ਰਦਰਸ਼ਨ ਕੀਤੇ ਹਨ। ਖੁਸ਼ੀ ਦੀਆਂ ਸਮਾਜ ਲਈ ਦਿੱਤੀਆਂ ਗਈਆਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਮਾਨਤਾ ਦਿੱਤੀ ਗਈ ਹੈ ਅਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਉਹ ਸਭ ਤੋਂ ਛੋਟੀ ਈਸ਼ਾ ਯੋਗਾ ਅਧਿਆਪਕ ਵੀ ਹੈ, ਜਿਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਯੋਗਾ ਸ਼ੁਰੂ ਕੀਤਾ ਸੀ।


ਕੋਵਿਡ ਮਹਾਂਮਾਰੀ ਦੇ ਦੌਰਾਨ, ਖਾਸ ਤੌਰ 'ਤੇ ਲੌਕਡਾਊਨ ਦੀ ਮਿਆਦ, ਜਦੋਂ ਕਿ ਉਸਦੀ ਉਮਰ ਦੇ ਜ਼ਿਆਦਾਤਰ ਵਿਦਿਆਰਥੀ ਮਨੋਰੰਜਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹੋ ਸਕਦੇ ਹਨ, ਇਹ ਖੋਜ ਉਤਸ਼ਾਹੀ ਲਗਨ ਨਾਲ ਕੋਵਿਡ 19 ਦੀ ਪ੍ਰਗਤੀ ਦਾ ਮਾਡਲ ਬਣਾ ਰਹੀ ਸੀ,ਉਸਦੀ ਤਿਆਰੀ ਦਾ ਮੁਲਾਂਕਣ ਕਰ ਰਹੀ ਸੀ ਅਤੇ ਆਪਣੇ ਬਲੌਗ, blogwithkhushi.co.in 'ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੇਖ ਪੋਸਟ ਕਰ ਰਹੀ ਸੀ। ਇਹ ਉਦੋਂ ਸੀ ਜਦੋਂ ਉਸਨੇ ਆਪਣਾ ਪਹਿਲਾ ਸਾਇ-ਫਾਈ ਨਾਵਲ ਪੂਰਾ ਕਰਨਾ ਸ਼ੁਰੂ ਕਰ ਦਿੱਤਾ।


ਆਪਣੀ ਕਿਤਾਬ ਬਾਰੇ ਬੋਲਦਿਆਂ ਖੁਸ਼ੀ ਨੇ ਦੱਸਿਆ ਕਿ ਸਾਇ-ਫਾਈ ਥ੍ਰਿਲਰ ਵਿੱਚ ਮੁੱਖ ਭੂਮਿਕਾ ਵਿੱਚ ਇਕ ਮਹਿਲਾ ਪਾਤਰ ਐਂਬਰ ਹਾਰਟ ਹੈ, ਜੋ ਹਿੰਮਤ, ਦ੍ਰਿੜਤਾ, ਲਗਨ, ਟੀਮ ਵਰਕ ਅਤੇ ਲੀਡਰਸ਼ਿਪ ਦਾ ਪ੍ਰਤੀਕ ਹੈ; ਇਹ ਉਹ ਗੁਣ ਹਨ ਜਿਨ੍ਹਾਂ ਨੂੰ ਖੁਸ਼ੀ ਆਪਣੇ ਵਜੋਂ ਪਛਾਣਦੀ ਹੈ।ਐਂਬਰ ਹਾਰਟ ਆਪਣੇ ਪਿਆਰੇ ਨਿੱਕਲੌਸ ਨੂੰ ਵਾਪਸ ਲਿਆਉਣ ਦਾ ਰਸਤਾ ਲੱਭਣ ਲਈ ਤਿੰਨ ਸਦੀਆਂ ਤੋਂ ਬ੍ਰਹਿਮੰਡ ਵਿੱਚ ਭਟਕ ਰਹੀ ਹੈ।


ਕਹਾਣੀ ਵਿਚ ਸਸਪੈਂਸ ਜੋੜਦੇ ਹੋਏ ਲੇਖਿਕਾ ਕਹਿੰਦੀ ਹੈ ਕਿ ਜਦੋਂ ਐਂਬਰ ਆਪਣੇ ਪਿਆਰੇ ਦੀ ਭਾਲ ਵਿਚ ਰੁੱਝੀ ਹੋਈ ਹੈ, ਤਾਂ ਉਸ ਦੇ ਗ੍ਰਹਿ ਸੋਲਾਰਿਸ 'ਤੇ ਮੁਸੀਬਤਾਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਦੁਸ਼ਟ ਤਾਕਤਾਂ ਇਸ ਨੂੰ ਜਿੱਤਣ ਦੀ ਧਮਕੀ ਦੇ ਰਹੀਆਂ ਹਨ। ਕੀ ਐਂਬਰ ਹਾਰਟ ਆਪਣੇ ਗ੍ਰਹਿ ਨੂੰ ਬਚਾਉਣ ਦੀ ਚੋਣ ਕਰੇਗੀ ਜਾਂ ਆਪਣੇ ਪਿਆਰੇ ਨੂੰ ਬਚਾਉਣ ਦੀ ਚੋਣ ਕਰੇਗੀ?


ਇਸ ਬਾਰੇ ਹੋਰ ਜਾਣਨ ਲਈ ਤੁਹਾਨੂੰ ਕਿਤਾਬ ਨੂੰ ਪੜ੍ਹਨਾ ਪਵੇਗਾ I

ਕਿਤਾਬ ਸਾਰੇ ਪ੍ਰਮੁੱਖ ਬੁੱਕ ਸਟੋਰਾਂ ਵਿੱਚ ਉਪਲਬਧ ਹੈ। ਕੋਈ ਵੀ ਇਸ ਨੂੰ ਐਮਾਜੌਨ 'ਤੇ ਔਨਲਾਈਨ ਵੀ ਮੰਗਵਾ ਸਕਦਾ ਹੈ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਿਕਾ ਦੇ ਪਰਿਵਾਰਕ ਮੈਂਬਰ ਆਨੰਦ ਗਰਗ, ਰਾਧਾ ਗਰਗ, ਅਜੋਏ ਸ਼ਰਮਾ ਤੇ ਭਾਵਨਾ ਗਰਗ ਤੋਂ ਇਲਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ ਸਿਵਾ ਪ੍ਰਸਾਦ, ਤੇਜਵੀਰ ਸਿੰਘ, ਨੀਲ ਕੰਠ ਅਵਾਹਡ, ਏ ਐਸ਼ ਮੁਗ਼ਲਾਣੀ, ਡੀ ਕੇ ਤਿਵਾੜੀ, ਪਰਦੀਪ ਅੱਗਰਵਾਲ, ਗੁਰਪ੍ਰੀਤ ਕੌਰ ਸਪਰਾ, ਪਰਮਿੰਦਰ ਪਾਲ ਸਿੰਘ ਤੇ ਸੁਖਜੀਤ ਪਾਲ ਸਿੰਘ ਹਾਜ਼ਰ ਸਨ।

———— 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends